ਲੋਕੋ ਮੈ ਇੰਨੀ ਵੀ ਨਹੀਂ ਜਿੰਨਾ ਤੁਸੀ ਮੈਨੂੰ ਕਮਜ਼ੋਰ ਬਣਾ ਰੱਖਿਆ ਹੈ....
ਅਬਲਾ, ਨਾਰੀ, ਬੇਸਹਾਰਾ, ਲਾਚਾਰ ਪਤਾ ਨਹੀਂ ਕਿਹੜਾ ਕਿਹੜਾ ਭਰਮ ਪਾ ਰੱਖਿਆ ਹੈ....
ਕਿਸੇ ਨੂੰ ਨਹੀਂ, ਬਲਕਿ ਮੈਨੂੰ ਹੈ ਸਹਾਰੇ ਦੀ ਜਰੂਰਤ....
ਪੂਰੀ ਕਾਇਨਾਤ ਚ ਇਹ ਜਤਾ ਰੱਖਿਆ ਹੈ....
ਮੇਰੀ ਆਪਣੀ ਹਸਤੀ, ਆਪਣਾ ਵਜੂਦ ਸਭ ਖਾਲੀ ਖਾਲੀ ਕਰ....
ਹਾਵੀ ਮੇਰੇ ਤੇ ਖੁਦ ਨੂੰ ਪਾ ਰੱਖਿਆ ਹੈ....
ਚੱਲਦੀ ਨਹੀਂ ਇੱਕ ਘੜੀ ਵੀ ਮੇਰੇ ਬਿਨਾ ਧਰਤੀ ਤੇ.....
ਤੁਸੀੰ ਤਾਂ ਸਮਝਦੇ ਹੋ ਸਾਰਾ ਸੰਸਾਰ ਹੀ ਤੁਸੀਂ ਚਲਾ ਰੱਖਿਆ ਹੈ....
ਜਰੂਰਤ ਹੈ ਸਾਰਿਆਂ ਨੂੰ ਸਮਝਣ ਦੀ....
ਕਿਉ ਸਿਰਫ ਮੈਨੂੰ ਹੀ ਸਮਝਾ ਰੱਖਿਆ ਹੈ......
ਮੇਰਾ ਵੀ ਮਨ ਕਰਦਾ, ਆਪਣੇ ਮਨ ਦੀਆਂ ਕਰਾਂ....
ਕਿਉ ਮੇਰੇ ਮਨ ਨੂੰ ਸੰਸਕਾਰਾਂ ਦੀ ਲੜੀ ਚ ਫਸਾ ਰੱਖਿਆ ਹੈ.....
ਅਸਮਾਨਾਂ ਚ ਉੱਡ ਮੈਂ ਵੀ ਮਹਿਸੂਸ ਕਰ ਲਵਾਂ ਆਜਾਦੀ ਦੇ ਪਲਾਂ ਨੂੰ.......
ਕਿਉ ਉੱਡਣੇ ਤੀ ਪਹਿਲਾ ਹੀ ਮੇਰੇ ਪਰਾਂ ਨੂੰ ਕਤਰਾ ਰੱਖਿਆ ਹੈ.....
ਯਾਦ ਰੱਖਿਓ ਲੰਘਿਆ ਵਕਤ ਫਿਰ ਨਹੀਂ ਆਉਣਾ....
ਕਿਤੇ ਪੈ ਨਾ ਜਾਵੇ, ਭਵਿੱਖ ਚ ਪਛਤਾਉਣਾ.....
ਜਿਸ ਤਰ੍ਹਾਂ ਮੈਨੂੰ ਆਪਣੇ ਸਵਾਰਥ ਦੀ ਸੂਲੀ ਚੜ੍ਹਾ ਰੱਖਿਆ ਹੈ....
ਉਮੀਦ, ਅਸੀਸਾਂ ਮੇਰੇ ਮਨ ਚੋਂ ਨਿਕਲਦੀਆਂ.....
ਤੈਨੂੰ ਵਸਦਾ ਦੇਖਣ ਦੀਆਂ....
ਤੇਰੀ ਖੁਸ਼ੀ ਲਈ ਮੈ ਰੋਂਦੇ ਚਿਹਰੇ ਨੂੰ ਵੀ....
ਹਰ ਪਲ ਹਸਾ ਰੱਖਿਆ ਹੈ.....
ਪੂਜਦੇ ਜਿਹੜੇ ਰੱਬ ਨੂੰ ਪੱਥਰਾਂ ਦੇ ਵਿਚ....
ਮੈਂ ਉਸੇ ਪਰਮਾਤਮਾ ਨੂੰ ਹੀ....
ਆਪਣੇ ਆਪ ਚ ਵਾ ਰੱਖਿਆ ਹੈ.....
ਮੈ ਉਸੇ ਰੱਬ ਨੂੰ ਹੀ....ਆਪਣੇ ਆਪ ਚ ਵਸਾ ਰੱਖਿਆ ਹੈ.....
ਗਗਨ
ਪਿੰਡ ਘੁਮਿਆਰਾ
7717296820